ਮਾਨਸਾ ਵਿਖੇ ਥਾਣਾ ਸਿਟੀ 1 ਵਿੱਚ ਆਏ ਨਵੇਂ ਐਸ ਐਚ ਓ ਸ਼੍ਰੀ ਮਤੀ ਬੇਅੰਤ ਕੌਰ ਦਾ ਹਿਊਮਨ ਰਾਇਟ ਦੇ ਮੈਂਬਰਾਂ ਵੱਲੋਂ ਸਨਮਾਨ

 

ਇੰਟਰਨੈਸ਼ਨਲ ਹਿਊਮਨ ਰਾਇਟਸ ਪੁਲਿਸ ਪਬਲਿਕ ਪ੍ਰੈਸ ਸੰਸਥਾ ਦੇ ਟੀਮ ਮੈਂਬਰਾ ਵਲੋ ਮਾਨਸਾ ਵਿਖੇ ਥਾਣਾ ਸਿਟੀ 1 ਵਿੱਚ ਆਏ ਨਵੇਂ ਐਸ ਐਚ ਓ ਸ਼੍ਰੀ ਮਤੀ ਬੇਅੰਤ ਕੌਰ ਨੂੰ ਉਹਨਾਂ ਦੀ ਨਿਯੁਕਤੀ ਲਈ ਵਧਾਈਆਂ ਦਿੱਤੀਆਂ ਅਤੇ ਸੰਸਥਾ ਮੈਂਬਰਾ ਵਲੋ ਸਨਮਾਨ ਵਜੋਂ ਓਹਨਾ ਨੂੰ ਫੁੱਲਾਂ ਦਾ ਬੁੱਕੇ ਭੇਟ ਕੀਤਾ ਗਿਆ. ਇਸ ਮੌਕੇ ਐਸ ਐਚ ਓ ਮੈਡਮ ਵੱਲੋਂ ਸੰਸਥਾ ਦੇ ਪੰਜਾਬ ਪ੍ਰਧਾਨ ਸ੍ਰੀ ਰਾਜ ਕੁਮਾਰ ਜਿੰਦਲ, ਸੰਸਥਾ ਦੇ ਟਰੇਡ ਵੈਲਫੇਅਰ ਵਿੰਗ ਦੇ ਪੰਜਾਬ ਪ੍ਰਧਾਨ ਸ਼੍ਰੀ ਪ੍ਰਵੀਨ ਕੁਮਾਰ ਗਰਗ, ਸ਼੍ਰੀ ਸੋਮ ਨਾਥ ਜਿੰਦਲ ਜਰਨਲ ਸੈਕਟਰੀ ਪੰਜਾਬ ਤੇ ਰਿਤੇਸ਼ ਕੁਮਾਰ ਦਾ ਧੰਨਵਾਦ ਕੀਤਾ ਅਤੇ ਦਸਿਆ ਕਿ ਕਿਵੇਂ ਓਹ ਆਪਣੀ ਮਿਹਨਤ ਤੇ ਇਮਾਨਦਾਰੀ ਨਾਲ ਇਸ ਮੁਕਾਮ ਤੇ ਪਹੁੰਚੇ ਹਨ. ਓਹਨਾ ਨੇ ਅੱਗੇ ਕਿਹਾ ਕੀ ਮੇਰੇ ਵਲੋ , ਥਾਣਾ ਸਿਟੀ 1 ਦੀ ਪੂਰੀ ਟੀਮ ਦੇ ਸਹਿਯੋਗ ਨਾਲ ਪੂਰੀ ਕੋਸ਼ਿਸ ਰਹੇਗੀ ਕਿ ਮਾਨਸਾ ਸ਼ਹਿਰ ਵਿਖੇ ਮੁਕੰਮਲ ਅਮਨ ਚੈਨ ਰਹੇ. ਐਸ ਐਚ ਓ ਸ਼੍ਰੀ ਮਤੀ ਬੇਅੰਤ ਕੌਰ ਨੇ ਚੇਤਾਵਨੀ ਦਿੱਤੀ ਕੋਈ ਵੀ ਮਾੜਾ ਅਨਸਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਨ੍ਹਾਂ ਕਿਹਾ ਕਿ ਥਾਣੇ ਵਿਚ ਆਉਣ ਵਾਲੇਹਰ ਕਾਨੂਨ ਪਸੰਦ ਵਿਅਕਤੀ ਨੂੰ ਪੂਰਾ ਸਤਿਕਾਰ ਮਿਲੇਗਾ . ਇਸ ਮੌਕੇ ਸੰਸਥਾ ਦੇ ਪੰਜਾਬ ਪ੍ਰਧਾਨ ਸ੍ਰੀ ਰਾਜ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਐਸਐਚ ਓ ਮੈਡਮ ਬੇਅੰਤ ਕੌਰ ਨੂੰ ਮਿਲ ਕੇ ਬਹੁਤ ਹੀ ਵਧੀਆ ਲੱਗਿਆ ਤੇ ਅਸੀ ਪਰਮਾਤਮ ਨੂੰ ਅਰਦਾਸ ਕਰਦੇ ਹਾਂ ਕਿ ਇਨਾਂ ਦੀ ਰਹਿਨੁਮਾਈ ਵਿੱਚ ਮਾਨਸਾ ਸ਼ਹਿਰ ਵਿੱਚ ਪੂਰੀ ਅਮਨ ਸ਼ਾਂਤੀ ਰਹੇ. ਇਸ ਮੌਕੇ ਬਲਜੀਤ ਸਿੰਘ ਤੇ ਕੁਲਦੀਪ ਸਿੰਘ ਪੀਸੀਆਰ ਮੁਲਾਜ਼ਮ ਵੀ ਹਾਜਰ ਸਨ.

 

You may have missed