ਚੇਅਰਮੈਨ ਸ੍ਰੀ ਪਰਵੀਨ ਕੋਮਲ ਨੇ ਕੀਤਾ ਮਾਨਸਾ ਦੇ ਰਾਜ ਪਧਰੀ ਹਿਊਮਨ ਰਾਈਟਸ P3 ਸਮਾਗਮ ਦਾ ਉਦਘਾਟਨ

ਇੰਟਰਨੈਸ਼ਨਲ ਹਿਊਮਨ ਰਾਇਟਸ ਪੁਲਿਸ ਪਬਲਿਕ ਪ੍ਰੈਸ ਸੰਸਥਾ ਦਾ ਸੂਬਾ ਪੱਧਰੀ ਸਮਾਗਮ ਜੇ ਆਰ ਮਿਲੇਨੀਅਮ ਸਿਟੀ ਮਾਨਸਾ ਵਿਖੇ ਹੋਇਆ। ਇਸ ਪ੍ਰੋਗਰਾਮ ਵਿਚ ਸੰਸਥਾ ਦੇ ਨੈਸ਼ਨਲ ਚੇਅਰਮੈਨ ਸ਼੍ਰੀ ਪ੍ਰਵੀਨ ਕੋਮਲ, ਉਨਾਂ ਨਾਲ ਵੋਮੈਨ ਇੰਪਾਵਰਮੈਂਟ ਵਿੰਗ ਦੇ ਰਾਸ਼ਟਰੀ ਪ੍ਰਧਾਨ ਸ੍ਰੀਮਤੀ ਰੇਨੂ ਕੋਮਲ, ਤੋ ਇਲਾਵਾ ਸੰਸਥਾ ਦੇ ਪਟਿਆਲਾ ਪ੍ਰਧਾਨ ਰਾਕੇਸ਼ ਕੁਮਾਰ ਵੀ ਆਏ।

ਇਸ ਮੌਕੇ ਸ਼੍ਰੀ ਪ੍ਰਵੀਨ ਕੋਮਲ ਨੇ ਨਵੇਂ ਤੇ ਪੁਰਾਣੇ ਟੀਮ ਮੈਂਬਰਾ ਨੂੰ ਹਿਊਮਨ ਰਾਇਟਸ ਦੇ ਮੰਤਵ ਅਤੇ ਉਦੇਸ਼ਾਂ ਬਾਰੇ ਦਸਿਆ। ਉਨ੍ਹਾਂ ਨੇ ਆਪਣੀ ਟੀਮ ਨੂੰ ਪੂਰੀ ਇਮਾਨਦਾਰੀ ਤੇ ਮਿਹਨਤ ਨਾਲ ਕੰਮ ਕਰਨ ਦੀ ਪ੍ਰੇਰਨਾ ਦਿੱਤੀ। ਇਸ ਮੌਕੇ ਪੰਜਾਬ ਪ੍ਰਧਾਨ ਸ੍ਰੀ ਰਾਜ ਕੁਮਾਰ ਜਿੰਦਲ ਜੀ ਨੇ ਵੀ ਆਪਣੀ ਟੀਮ ਨੂੰ ਸੰਬੋਧਨ ਕੀਤਾ ਤੇ ਉਨ੍ਹਾਂ ਨੁੰ ਪਿੰਡਾ ਵਿੱਚ ਲੋਕਾ ਨੂੰ ਉਨ੍ਹਾਂ ਦੇ ਅਧਿਕਾਰਾਂ ਪ੍ਰਤੀ ਜਾਗਰੂਕ ਕਰਨ ਲਈ ਕਿਹਾ।
ਅੰਤ ਵਿੱਚ ਸ਼੍ਰੀ ਪ੍ਰਵੀਨ ਕੋਮਲ ਜੀ ਵਲੋ ਨਵੇਂ ਜੁੜੇ ਮੈਂਬਰਾ ਨੂੰ ਉਨ੍ਹਾਂ ਦੇ ਸ਼ਨਾਖ਼ਤੀ ਕਾਰਡ ਵੀ ਦਿੱਤੇ। ਇਸ ਮੌਕੇ ਸ਼੍ਰੀ ਸੋਮ ਨਾਥ ਜਿੰਦਲ ਜਰਨਲ ਸੈਕਟਰੀ ਪੰਜਾਬ,ਲਖਵਿੰਦਰ ਸਿੰਘ ਪੰਜਾਬ ਪ੍ਰਧਾਨ ਜੋਨ 1 , ਪ੍ਰਵੀਨ ਕੁਮਾਰ ਗਰਗ ਪ੍ਰਧਾਨ ਟ੍ਰੇਡ ਵੈਲਫੇਅਰ ਵਿੰਗ, ਰੇਖਾ ਰਾਣੀ ਜਿਲ੍ਹਾ ਪ੍ਰਧਾਨ ਮਾਨਸਾ, ਸ਼੍ਰੀ ਮਤੀ ਰਜਨੀ ਕੌਰ ਪ੍ਰਧਾਨ ਸਬ ਡਿਵੀਜ਼ਨ ਤਲਵੰਡੀ ਸਾਬੋ, ਚੰਦਰੇਸ਼ ਜੈਨ ਜਰਨਲ ਸੈਕਟਰੀ ਸਬ ਡਿਵੀਜ਼ਨ ਸਰਦੂਲਗੜ੍ਹ, ਸ਼੍ਰੀ ਅਵਿਨਾਸ਼ ਸ਼ਰਮਾ ਪ੍ਰਧਾਨ ਦਿਵਿਆਂਗ ਵਿੰਗ,
ਸ੍ਰੀਮਤੀ ਮੁਸਕਾਨ ਜੈਨ ਪ੍ਰਧਾਨ ਮਹਿਲਾ ਵਿੰਗ ਸਬ ਡਿਵੀਜ਼ਨ ਸਰਦੂਲਗੜ੍ਹ ,ਅਮਨ ਜੈਨ ਪ੍ਰਧਾਨ ਸਬ ਡਿਵੀਜ਼ਨ ਸਰਦੂਲਗੜ੍ਹ, ਕੁਲਵਿੰਦਰ ਕੌਰ, ਕੁਲਦੀਪ ਸਿੰਘ, ਗੁਰਪਰੀਤ ਸਿੰਘ, ਬਲਬੀਰ ਖਾਨ,ਰਵਿੰਦਰ ਕੁਮਾਰ, ਕਰਮਦੀਨ, ਵਿਨੋਦ ਕੁਮਾਰ ਭਲਨਵਾੜਾ, ਵਿਨੋਦ ਕੁਮਾਰ ਆਹਲਪੁਰ ਆਦਿ ਮੈਂਬਰ ਵੀ ਹਾਜ਼ਰ ਹੋਏ। ਇਸ ਮੌਕੇ ਤੇ ਮੌਜੂਦ ਪੰਜਾਬ ਪੁਲਿਸ ਦੇ ਕਰਮਚਾਰੀਆਂ ਦਾ ਵੀ ਸਨਮਾਨ ਕੀਤਾ ਗਿਆ।