ਇੰਟਰਨੈਸ਼ਨਲ ਹਿਊਮਨ ਰਾਈਟਸ ਆਰਗਨਾਈਜੇਸ਼ਨ ਫ਼ਾਰ ਪੁਲਿਸ ਪਬਲਿਕ ਪ੍ਰੈਸ ਦੀ ਮੀਟਿੰਗ ਹੋਈ। ਲੋਕਾਂ ਨੂੰ ਮਨੁੱਖੀ ਅਧਿਕਾਰਾਂ ਬਾਰੇ ਜਾਗਰੂਕ ਕੀਤਾ ਗਿਆ 

 IMG_0013
ਇੰਟਰਨੈਸ਼ਨਲ ਹਿਊਮਨ ਰਾਇਟਸ ਫ਼ਾਰ ਪੁਲਿਸ ਪਬਲਿਕ ਪ੍ਰੈਸ ਦੀ ਮੀਟਿੰਗ ਆਹਲੂਪੁਰ ਤਹਿਸੀਲ ਸਰਦੂਲਗੜ ਵਿਚ ਹੋਈ ਜਿਸ ਵਿਚ ਸੰਸਥਾ ਦੇ ਅੰਤਰਰਾਸ਼ਟਰੀ ਚੈਅਰਮੈਨ ਪ੍ਰਵੀਨ ਕੋਮਲ ਜੀ, ਸ਼੍ਰੀਮਤੀ ਗੁਰਮੀਤ ਕੌਰ ਜ਼ੋਨਲ ਪ੍ਰੈਜ਼ੀਡੈਂਟ ਪਟਿਆਲਾ ਰਾਕੇਸ਼ ਕੁਮਾਰ ਜ਼ਿਲ੍ਹਾ ਪ੍ਰੈਜੀਡੈਂਟ ਪਟਿਆਲਾ, ਸਟੇਟ ਪ੍ਰੈਜ਼ੀਡੈਂਟ ਸ਼੍ਰੀ ਰਾਜ ਕੁਮਾਰ ਜਿੰਦਲ, ਰੇਖਾ ਅਰੋੜਾ ਜ਼ਿਲਾ ਪ੍ਰਧਾਨ ਮਾਨਸਾ,ਲਖਵਿੰਦਰ ਸਿੰਘ ਕੌੜੀ ਵਾੜਾ ਸਟੇਟ ਪ੍ਰੈਜ਼ੀਡੈਂਟ ਜ਼ੋਨ 1 , ਸੋਮਨਾਥ ਜਿਲ੍ਹਾ ਪ੍ਰੈਜ਼ੀਡੈਂਟ ਮਾਨਸਾ, ਵਿਨੋਦ ਕੁਮਾਰ ਐਗਜੈਕਟਿਵ ਮੈਂਬਰ ਸ਼ਾਮਿਲ ਹੋਏ ।ਇਸ ਮੀਟਿੰਗ ਦੇ ਵਿੱਚ ਹਿਊਮਨ ਰਾਈਟਸ ਆਰਗਨਾਈਜੇਸ਼ਨ ਦੇ ਅਧਿਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਚੇਅਰਮੈਨ ਸ਼੍ਰੀ ਪ੍ਰਵੀਨ ਕੋਮਲ ਨੇ ਕਿਹਾ ਕਿ ਮੀਡੀਆ ਅਤੇ ਆਰਟੀਆਈ ਦੀ ਮਦਦ ਦੇ ਨਾਲ ਸਰਕਾਰੀ ਵਿਭਾਗਾਂ ਨੂੰ ਲੋਕਾਂ ਦੇ ਭਲੇ ਲਈ ਦਿੱਤੀਆਂ ਜਾਣ ਵਾਲੀਆਂ ਗਰਾਂਟਾਂ ਬਾਰੇ ਨਜ਼ਰਸਾਨੀ ਕਰਦੇ ਹੋਏ, ਲੋਕਾਂ ਵਿੱਚ ਜਾਗਰੂਕਤਾ ਮੁਹਿੰਮ ਸ਼ੁਰੂ ਕੀਤੀ ਜਾਵੇ ਤਾਂ ਜੋ ਆਮ ਆਦਮੀ ਨੂੰ ਉਸ ਦੇ ਅਧਿਕਾਰ ਬਾਰੇ ਚੰਗੀ ਤਰ੍ਹਾਂ ਪਤਾ ਲੱਗ ਸਕੇ।
IMG_0042ਸ੍ਰੀ ਪ੍ਰਵੀਨ ਕੋਮਲ ਨੇ ਹਿਊਮਨ ਰਾਇਟਸ ਦੇ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਮ ਲੋਕਾਂ ਨਾਲ ਤਾਲਮੇਲ ਰੱਖਦੇ ਹੋਏ ਉਹਨਾਂ ਨੂੰ ਆ ਰਹੀਆਂ ਔਕੜਾਂ ਦਾ ਹੱਲ ਕਰਨ ਵਿੱਚ ਸਹਾਇਤਾ ਕਰਨ।   ਸ਼੍ਰੀ ਪ੍ਰਵੀਨ ਕੋਮਲ ਨੇ ਇਸ ਮੌਕੇ ਸਰਕਾਰ ਤੋਂ ਮੰਗ ਕੀਤੀ ਕਿ ਫੀਲਡ ਵਿੱਚ ਕੰਮ ਕਰਦੇ ਮੀਡੀਆ ਕਰਮਚਾਰੀਆਂ ਦੀ ਆਰਥਿਕ ਹਾਲਤ ਮਜਬੂਤ ਕਰਨ ਵੱਲ ਵੀ ਵਿਸ਼ੇਸ਼ ਉਪਰਾਲਾ ਕੀਤਾ ਜਾਵੇ ਅਤੇ ਮੀਡੀਆ ਕਰਮਚਾਰੀਆਂ ਨੂੰ ਕਿਸਾਨ ਪੈਟਰਨ ਉੱਤੇ ਬਿਜਲੀ ਫਰੀ ਮੁਹਈਆ ਕਰਵਾਈ ਜਾਵੇ। ਇਸ ਮੌਕੇ ਪ੍ਰਵੀਨ ਕੋਮਲ  ਨੇ ਆਈ ਐਚ ਆਰ ਓ ਦੇ ਸਬ ਡਿਵੀਜ਼ਨ ਸਰਦੂਲਗੜ੍ਹ ਦੇ ਦਫਤਰ ਦਾ ਉਦਘਾਟਨ ਕੀਤਾ ਅਤੇ ਸਰਦੂਲ ਗੜ੍ਹ ਸਬ ਡਿਵੀਜ਼ਨ ਦੀ ਪ੍ਰੈਸੀਡੈਂਟ ਸ੍ਰੀਮਤੀ ਮੁਸਕਾਨ ਜੈਨ ਅਤੇ ਜਿਲਾ ਪ੍ਰਧਾਨ ਸ੍ਰੀ ਮਤੀ ਰੇਖਾ ਅਰੋੜਾ ਨੇ ਅੰਤਰਰਾਸ਼ਟਰੀ ਚੈਅਰਮੈਨ ਦਾ ਸਵਾਗਤ ਕੀਤਾ ਅਤੇ ਉਹਨਾਂ ਨੂੰ ਯਕੀਨ ਦਵਾਇਆ ਕਿ ਜਿਲਾ ਮਾਨਸਾ ਦੀ ਪੂਰੀ ਟੀਮ ਵੱਲੋਂ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਪੁਰਜੋਰ ਯਤਨ ਕੀਤੇ ਜਾਣਗੇ। ਇਸ ਮੌਕੇ ਅਲੂਪੂਰ ਤੋ ਡਾਕਟਰ ਬਲਦੇਵ ਸਿੰਘ ਪ੍ਰੈਜੀਡੈਂਟ ਮੈਡੀਕਲ ਵਿੰਗ ਸਰਦੂਲਗੜ੍ਹ,  ਰਜਿੰਦਰ ਕੁਮਾਰ ਚਰਖੀ ਦਾਦਰੀ, ਚਨਦਰੇਸ਼ ਕੁਮਾਰ, ਦਰਸ਼ਨ ਜੈਨ, ਗੁਰਚਰਨ ਸਿੰਘ, ਬਬੀਤਾ ਜੈਨ, ਰਾਜਕੁਮਾਰ, ਰਜਨੀ ਜੈਨ ਸਿਰਸਾ ਆਦਿ ਹਾਜਰ ਸਨ.